Tuesday 3 December 2019

ਜੀਟੀ ਰੋਡ ਦੀ ਪਹਿਲੀ ਲਿਖਤ ਦੇਸ਼ ਦੇ ਸ਼ਹੀਦਾਂ ਨੂੰ ਸਲਾਮ ਕਰਦਿਆਂ ਤੁਹਾਡੀ ਨਜ਼ਰ।

ਜੀਟੀ ਰੋਡ ਵਿੱਚ ਚਰਚਾ ਹੋਇਆ ਕਰੇਗੀ ਜ਼ਿੰਦਗੀ ਦੇ ਮੁੱਦਿਆਂ ਦੀ
ਲੁਧਿਆਣਾ: 3 ਦਸੰਬਰ 2019: (ਸ਼ੀਬਾ ਸਿੰਘ//ਜੀਟੀ ਰੋਡ ਬਿਊਰੋ)::
ਦੇਸ਼ ਵਿੱਚ ਆਜ਼ਾਦੀ ਆਏ ਨੂੰ ਸੱਤਰ ਸਾਲ ਹੋ ਗਏ ਹਨ ਪਰ ਅਜੇ ਤੱਕ ਦੇਸ਼ ਦੇ ਸਭਨਾਂ ਫਿਰਕਿਆਂ ਵਿੱਚ ਉਹ ਏਕਤਾ, ਉਹ ਮੋਹੱਬਤ, ਉਹ ਅਮਨ ਪਸੰਦੀ ਵਾਲੀ ਭਾਵਨਾ ਪੈਦਾ ਨਹੀਂ ਹੋ ਸਕੀ। ਤੁਹਾਡੇ ਬਾਰੇ ਤਾਂ ਮੈਨੂੰ ਪਤਾ ਨਹੀਂ ਪਰ ਮੈਨੂੰ ਇਹ ਹਾਲਤ ਦੇਖ ਕੇ ਬਹੁਤ ਬੇਚੈਨੀ ਹੁੰਦੀ ਹੈ। ਰਾਤਾਂ ਨੂੰ ਨੀਂਦ ਨਹੀਂ ਆਉਂਦੀ। ਕੋਈ ਹੱਲ ਵੀ ਨਹੀਂ ਸੁੱਝਦਾ। ਸੋਚਦਿਆਂ ਸੋਚਦਿਆਂ ਦੇਸ਼ ਲਈ ਜਾਨਾਂ ਕੁਰਬਾਨ ਕਰ ਗਏ ਉਹਨਾਂ ਸੂਰਬੀਰਾਂ ਦਾ ਖਿਆਲ ਆਇਆ ਜਿਹਨਾਂ ਨੇ ਦੇਸ਼ ਲਈ ਪਤਾ ਨਹੀਂ ਕਿੰਨੇ ਸੁਪਨੇ ਦੇਖੇ ਸਨ। ਅੱਜ 3 ਦਸੰਬਰ ਹੈ। ਅੱਜ ਦੇ ਦਿਨ ਹੀ ਜਨਮੇ ਸਨ ਖੁਦੀ ਰਾਮ ਬੋਸ। ਜੀ ਹਾਂ 3 ਦਸੰਬਰ,1889 ਵਾਲੇ ਦਿਨ ਜਨਮ ਹੋਇਆ ਸੀ ਸ਼ਹੀਦ ਖ਼ੁਦੀ ਰਾਮ ਬੋਸ ਜੀ ਦਾ। ਖੁਦੀ ਰਾਮ ਬੋਸ ਹੁਰਾਂ ਬਾਰੇ ਇਹ ਜਾਣਕਾਰੀ ਪੱਤਰਕਾਰ ਅਤੇ ਸਿਆਸੀ ਆਗੂ ਅੰਕਲ ਐਮ ਐਸ ਭਾਟੀਆ ਨੇ ਆਪਣੇ ਵਟਸਐਪ ਨੰਬਰ ਰਾਹੀਂ ਭੇਜੀ ਹੈ ਜਿਸਨੂੰ ਤਕਰੀਬਨ ਹੂਬਹੂ ਏਥੇ ਦਿੱਤਾ ਜਾ ਰਿਹਾ ਹੈ। ਇਹ ਸ਼ੁਰੂਆਤ ਹੈ ਇਸ ਬਲਾਗ ਦੀ। ਦੇਸ਼ ਦੇ ਸ਼ਹੀਦਾਂ ਨੂੰ ਸਿਰ ਝੁਕਾ ਕੇ ਯਾਦ ਕਰਦਿਆਂ। ਇਸ ਲਿਖਤ ਦਾ ਇਸ ਬਲਾਗ ਨਾਲ ਕਿ ਸੰਬੰਧ? ਇਸਦਾ ਜੁਆਬ ਇਸੇ ਲਿਖਤ ਵਿੱਚ ਅੱਗੇ ਜਾ ਕੇ। ਫਿਲਹਾਲ ਖੁਦਿਰਾਮ ਬੋਸ ਹੁਰਾਂ ਦੀ ਚਰਚਾ ਭਾਟੀਆ ਅੰਕਲ ਜੀ ਦੀ ਪੋਸਟ ਮੁਤਾਬਿਕ।
ਖੁਦੀਰਾਮ ਬੋਸ ਜੀ ਦਾ ਜਨਮ 3 ਦਸੰਬਰ 1889 ਨੂੰ ਹਬੀਬਪੁਰ, ਮਿਦਨਾਪੁਰ ਬੰਗਾਲ ਵਿਖੇ ਹੋਇਆ ਤੇ 11 ਅਗਸਤ 1908 ਨੂੰ ਇਹ ਬੰਗਾਲੀ ਕ੍ਰਾਂਤੀਕਾਰੀ ਆਪਣੀ ਸ਼ਹਾਦਤ ਵੇਲੇ ਸਭ ਤੋਂ ਛੋਟੀ ਉਮਰ ਦੇ ਆਜ਼ਾਦੀ ਘੁਲਾਟੀਏ ਸਨ। ਇਹ ਭਾਰਤੀ ਆਜ਼ਾਦੀ ਲਹਿਰ ਦੇ ਸਭ ਤੋਂ ਛੋਟੇ ਕ੍ਰਾਂਤੀਕਾਰੀਆਂ ਵਿੱਚੋਂ ਇੱਕ ਸਨ। ਫਾਂਸੀ ਸਮੇਂ ਆਪ ਜੀ ਦੀ ਉਮਰ 18 ਸਾਲ 7 ਮਹੀਨੇ 11 ਦਿਨ ਸੀ।
16 ਸਾਲ ਦੀ ਉਮਰ ਵਿਚ ਆਪ ਜੀ ਨੂੰ ਜਦੋਂ ਅਜ਼ਾਦੀ ਘੁਲਾਟੀਏ ਸਤ੍ਯੇੰਦਰ ਨਾਥ ਬੋਸ ਜੀ ਦਾ ਮਾਰਗ ਦਰਸ਼ਨ ਮਿਲਿਆ ਤਾਂ ਖੁਦੀ ਰਾਮ ਜੀ ਦਾ ਸਾਰਾ ਰੁਝਾਣ ਦੇਸ਼ ਭਗਤੀ ਵਲ ਹੀ ਹੋ ਗਿਆ।
ਪੱਤਰਕਾਰ ਅਤੇ ਸਿਆਸੀ ਆਗੂ M S Bhatia 
ਸੰਨ 1905 ਵਿੱਚ ਹੋਈ ਬੰਗਾਲ ਦੀ ਵੰਡ ਨੇ ਆਪ ਜੀ ਨੂੰ ਅੰਦਰ ਤੱਕ ਹਿਲਾ ਦਿੱਤਾ। ਇੰਨਕ਼ਲਾਬੀਆਂ  ਦੀ ਪਾਰਟੀ ਯੂਗਾਂਤਰ ਵਿੱਚ ਸ਼ਾਮਿਲ ਹੋਣ ਮਗਰੋਂ ਇਹ ਅਗਨੀ ਹੋਰ ਤੇਜ਼ ਹੋ ਗਈ। ਉਦੋਂ
16 ਸਾਲਾਂ ਦੀ ਉਮਰ ਵਿੱਚ ਜਦੋਂ ਲੋਕ ਰੁਮਾਂਟਿਕ ਸੁਪਨੇ ਦੇਖਦੇ ਹਨ, ਉਦੋਂ ਇਹ ਕ੍ਰਾਂਤੀਕਾਰੀ ਅੰਗ੍ਰੇਜ਼ ਸਰਕਾਰ ਨਾਲ ਜੰਗ ਦੀ ਤਿਆਰੀ ਪੱਕੀ ਕੀਤੀ ਬੈਠੇ ਸਨ।
ਏਨੀ ਨਿੱਕੀ ਉਮਰੇ ਹੀ ਆਪ ਜੀ ਨੇ ਤਿੰਨ ਬੰਬ ਧਮਾਕੇ ਕੀਤੇ।ਮੁਜ਼ਫ਼ਰਪੁਰ ਦਾ ਸੈਸ਼ਨ ਜੱਜ ਨਾਲ ਖੁਦੀ ਰਾਮ ਬੋਸ ਜੀ ਨਾਲ ਬੇਹਦ ਨਾਰਾਜ਼ ਸਨ ਕਿਓਂਕਿ ਉਸਨੇ ਕਈ ਦੇਸ਼ ਭਗਤਾਂ ਨੂੰ ਸਖਤ ਸਜ਼ਾਵਾਂ ਸੁਣਾਈਆਂ ਸਨ।
ਖੁਦੀ ਰਾਮ ਬੋਸ ਜੀ ਨੇ ਆਪਣੇ ਇੱਕ ਹੋਰ ਸਾਥੀ ਪ੍ਰਫੁੱਲ ਚਾਕੀ ਨੂੰ ਨਾਲ ਲੈ ਕੇ ਕਲਕੱਤੇ ਦੇ ਚੀਫ਼ ਪ੍ਰੈਜ਼ੀਡੇੰਸੀ ਮਜਿਸਟਰੇਟ ਕਿੰਗਜ਼ਫੋਰਡ ਦੀ ਗੱਡੀ ਤੇ ਹਮਲਾ ਕਰ ਦਿੱਤਾ।
ਪਰ ਉਸ ਜੱਜ ਦੀ ਚੰਗੀ ਕਿਸਮਤ ਕਿਓਂਕਿ ਉਸ ਹਮਲੇ ਸਮੇਂ ਖੁਦ ਉਹ ਇਸ ਗੱਡੀ ਵਿੱਚ ਨਹੀਂ ਸੀ,ਹਮਲੇ ਵਿੱਚ ਮੈਡਮ ਕੈਨੇਡੀ,ਉਸਦੀ ਬੇਟੀ ਤੇ ਇੱਕ ਨੌਕਰ ਮਾਰੇ ਗਏ।
ਪੁਲਿਸ ਨੇ ਪਿਛਾ ਕੀਤਾ। 01 ਮਈ,1908 ਵਾਲੇ ਦਿਨ ਅਜਾਦੀ ਘੁਲਾਟੀਏ ਪ੍ਰਫੁੱਲ ਚਾਕੀ ਜੀ ਨੇ ਤਾਂ ਘੇਰੇ ਵਿੱਚ ਆਉਣ ਤੋਂ ਬਾਅਦ ਆਪਣੇ-ਆਪ ਨੂੰ ਆਪਣੇ ਹੀ ਰਿਵਾਲਵਰ ਨਾਲ ਗੋਲੀ ਮਾਰ ਲਈ,ਪਰ ਖੁਦੀ ਰਾਮ ਬੋਸ ਜੀ ਨੂੰ ਪੁਲਿਸ ਨੇ ਜਿਊਂਦਿਆਂ ਹੀ ਗਿਰਫਤਾਰ ਕਰ ਲਿਆ।
ਪੁਲਿਸ ਦੇ ਡੀਐੱਸਪੀ ਐਨਐਨ ਬੈਨਰਜੀ ਨੇ ਪ੍ਰਫੁੱਲ ਚਾਕੀ ਜੀ ਦੀ ਮੌਤ ਤੋਂ ਬਾਅਦ ਉਸਦਾ ਸਿਰ ਕੱਟਿਆ ਅਤੇ ਬਾਕਾਇਦਾ ਅਦਾਲਤ ਵਿੱਚ ਪੇਸ਼ ਕੀਤਾ।
ਖੁਦੀ ਰਾਮ ਬੋਸ ਜੀ ਨੂੰ ਮੁਜ਼ਫਰਪੁਰ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ 11 ਅਗਸਤ,1908 ਨੂੰ ਮੁਜ਼ਫਰਪੁਰ ਦੀ ਜੇਲ੍ਹ ਵਿੱਚ ਹੀ ਫਾਂਸੀ ਦੇ ਕੇ ਸ਼ਹੀਦ ਕਰ ਦਿੱਤਾ ਗਿਆ।
ਖੁਦੀਰਾਮ ਬੋਸ ਜੀ ਨੂੰ ਅੱਜ ਵੀ ਦੇਸ਼ ਭਗਤਾਂ ਦੇ ਪਰਿਵਾਰ ਬੜੀ ਸ਼ਰਧਾ ਨਾਲ ਯਾਦ ਕਰਦੇ ਹਨ।ਭਾਰਤ ਸਰਕਾਰ ਨੇ ਵੀ ਖੁਦੀ ਰਾਮ ਬੋਸ ਤੇ ਇੱਕ ਵਿਸ਼ੇਸ਼ ਕਿਤਾਬ ਪ੍ਰਕਾਸ਼ਿਤ ਕੀਤੀ ਹੈ ਜਿਸ ਨੂੰ ਹੈਹਿਤੇਂਦਰ ਪਟੇਲ ਨੇ ਲਿਖਿਆ ਹੈ।
ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਦੇ ਫੁੱਲ ਅਰਪਿਤ ਕਰਨ ਲਈ ਆਓ ਸੁਣਦੇ ਹਾਂ ਸ਼ਹੀਦ ਰਾਮ ਪ੍ਰਸਾਦ ਬਿਸਮਿਲ ਦੀ ਲਿਖੀ ਨਜ਼ਮ।
ਕਲਿੱਕ ਕਰੋ:
ਸਹੀਦਾਂ ਨੂੰ ਸਲਾਮ।
ਉਹਨਾਂ ਨੂੰ ਨਮਨ ਦੇ ਨਾਲ ਹੀ ਇਹ ਪਹਿਲੀ ਲਿਖਤ ਉਹਨਾਂ ਨੂੰ ਸਮਰਪਿਤ ਜਿਹਨਾਂ ਨੇ ਆਪਣੇ ਬਾਰੇ ਛੱਡ ਕੇ ਦੂਜਿਆਂ ਦੇ ਭਲੇ ਬਾਰੇ ਕੁਝ ਸੋਚਿਆ। ਦੇਸ਼ ਅਤੇ ਸਮਾਜ ਬਾਰੇ ਕੁਝ ਸੋਚਿਆ। ਉਹ ਬੰਗਾਲ ਦੇ ਸਨ ਅਤੇ ਬੰਗਾਲ ਦਾ ਨਾਮ ਲੈਂਦਿਆਂ ਹੀ ਕਲਕੱਤਾ ਦਾ ਖਿਆਲ ਜ਼ਰੂਰ ਆਉਂਦਾ ਹੈ। ਸੋਚਦੀ ਹਾਂ ਮੇਰਾ ਕਲਕੱਤੇ ਨਾਲ ਏਨਾ ਪਿਆਰ ਕਿਓਂ? ਆਖਿਰ ਕਿ ਸਬੰਧ ਹੈ ਸਾਡਾ? ਫਿਰ ਖਿਆਲ Aਉਂਦਾ ਹੈ ਪੇਸ਼ਾਵਰ ਟਨ ਕਲਕੱਤੇ ਜਾਣ ਵਾਲੀ ਗ੍ਰੈਂਡ ਟਰੰਕ ਰੋਡ ਅਰਥਾਤ ਜੀ ਟੀ ਰੋਡ। ਇਹ ਮੇਰੇ ਬਲਾਗ ਦਾ ਨਾਮ ਵੀ ਹੈ। ਜੀਟੀ ਰੋਡ ਨੇ ਨਗਰ ਕੀਰਤਨ ਵੀ ਦੇਖੇ ਹਨ ਅਤੇ ਫੌਜਾਂ ਦੇ ਲਸ਼ਕਰ ਵੀ। ਮੇਰੀ ਕੋਸ਼ਿਸ਼ ਹੋਏਗੀ ਕਿ ਜੋ ਜੋ ਜੀਟੀ ਰੋਡ ਨੇ ਦੇਖਿਆ ਉਹ ਇਸ ਕੋਲੋਂ ਪੁੱਛ ਸਕਾਂ ਅਤੇ ਤੁਹਾਨੂੰ ਦੱਸ ਵੀ ਸਕਾਂ। ਇਸ ਲਈ ਇਹ ਬਲਾਗ ਉਹਨਾਂ ਸੱਚੀਆਂ ਕਹਾਣੀਂ ਨੂੰ ਸਮਰਪਿਤ ਹੋਏਗਾ ਜਿਹੜੀਆਂ ਕਈ ਵਾਰ ਤੁਹਾਡੇ ਤੱਕ ਨਹੀਂ ਵੀ ਪਹੁੰਚਦੀਆਂ। ਜੇ ਤੁਹਾਡੇ ਕੋਲ ਕੋਈ ਖਬਰ/ਸਾਰ ਜਾਂ ਆਈਡੀਆ ਹੋਵੇ ਤਾਂ ਜ਼ਰੂਰ ਦੱਸਣਾ।

ਐਮ ਐਸ ਭਾਟੀਆ ਜੀ ਨੇ ਭੇਜੀ ਖੁਦੀ ਰਾਮ ਬੋਸ ਹੁਰਾਂ ਬਾਰੇ ਜਾਣਕਾਰੀ।

ਜੀਟੀ ਰੋਡ ਦੀ ਪਹਿਲੀ ਲਿਖਤ ਦੇਸ਼ ਦੇ ਸ਼ਹੀਦਾਂ ਨੂੰ ਸਲਾਮ ਕਰਦਿਆਂ ਤੁਹਾਡੀ ਨਜ਼ਰ।

ਜੀਟੀ ਰੋਡ ਵਿੱਚ ਚਰਚਾ ਹੋਇਆ ਕਰੇਗੀ ਜ਼ਿੰਦਗੀ ਦੇ ਮੁੱਦਿਆਂ ਦੀ ਲੁਧਿਆਣਾ : 3 ਦਸੰਬਰ 2019 : ( ਸ਼ੀਬਾ ਸਿੰਘ // ਜੀਟੀ ਰੋਡ ਬਿਊਰੋ ):: ਦੇਸ਼ ਵਿੱਚ ਆਜ਼ਾਦੀ ਆਏ ਨੂ...